Apple Pay

ਤੁਹਾਡੇ Apple ਡਿਵਾਈਸ ਦੀ ਵਰਤੋਂ ਕਰਕੇ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਭੁਗਤਾਨ ਕਰਨ ਦਾ ਇੱਕ ਸੁਰੱਖਿਅਤ ਅਤੇ ਨਿਜੀ ਤਰੀਕਾ। ਆਪਣੇ iPhone, iPad, Mac, Apple Watch ਅਤੇ Apple Vision Pro ਵਿੱਚ ਆਪਣੇ ਕ੍ਰੈਡਿਟ, ਡੈਬਿਟ ਜਾਂ ਪ੍ਰੀਪੇਡ ਕਾਰਡ ਜੋੜ ਕੇ ਸ਼ੁਰੂਆਤ ਕਰੋ।

ਯੂ.ਐੱਸ. ਵਿੱਚ, Apple Pay ਇੱਕ ਸੇਵਾ ਹੈ ਜੋ Apple Inc. ਦੀ ਸਹਾਇਕ ਕੰਪਨੀ Apple Payments Services LLC ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ। ਹੋਰ ਦੇਸ਼ਾਂ ਅਤੇ ਖੇਤਰਾਂ ਵਿੱਚ Apple Pay ਇੱਕ ਸੇਵਾ ਹੈ ਜੋ Apple ਦੇ ਕੁਝ ਸਹਿਯੋਗੀਆਂ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ। ਇਹ Apple Pay ਪਰਦੇਦਾਰੀ ਨੋਟਿਸ ਮੁਤਾਬਕ ਨਿਰਧਾਰਤ ਕੀਤੀ ਜਾਂਦੀ ਹੈ। Apple Inc., Apple Payments Services LLC ਅਤੇ Apple ਸਹਿਯੋਗੀਆਂ ਵਿੱਚੋਂ ਕੋਈ ਵੀ ਬੈਂਕ ਨਹੀਂ ਹੈ। Apple Pay ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਕਾਰਡ, ਕਾਰਡ ਜਾਰੀਕਰਤਾ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ।